ਛੋਟੇ ਕੰਮ, ਵੱਡੇ ਪ੍ਰਭਾਵ ਮੁਹਿੰਮ ਦੇ ਰਾਜਦੂਤ ਡਾ: ਹਰਪ੍ਰੀਤ ਸਿੰਘ ਕੰਦਰਾ

Last updated: 18 December 2023
Share

ਭਾਈਚਾਰੇ ਦੇ ਇਨਾਮ ਜੇਤੂ ਵਲੰਟੀਅਰ ਡਾ. ਹਰਪ੍ਰੀਤ ਸਿੰਘ ਕੰਦਰਾ ਬਹੁਤ ਸਾਰੀਆਂ ਭੂਮਿਕਾਵਾਂ ਵਿੱਚ ਰੁੱਝੇ ਹੋਏ ਵਿਅਕਤੀ ਹਨ: ਵਾਤਾਵਰਣ ਇੰਜੀਨੀਅਰ, ਯੂਨੀਵਰਸਿਟੀ ਲੈਕਚਰਾਰ, ਪਿਤਾ ਅਤੇ ਸਥਾਨਕ ਸਿੱਖ ਅਤੇ ਭਾਰਤੀ ਭਾਈਚਾਰੇ ਦੇ ਆਗੂ। ਆਫ਼ੀਸਰ ਵਿੱਚ ਗੁਰਦੁਆਰਾ ਸਿਰੀ ਗੁਰੂ ਨਾਨਕ ਦਰਬਾਰ ਵਿਖੇ ਕਈ ਪ੍ਰਭਾਵਸ਼ਾਲੀ ਪਹਿਲਕਦਮੀਆਂ ਵਿੱਚ ਉਹਨਾਂ ਦਾ ਕਾਫ਼ੀ ਗਹਿਰਾ ਪ੍ਰਭਾਵ ਹੈ।

ਹਰਪ੍ਰੀਤ ਦੂਸਰਿਆਂ ਨੂੰ ਕੂੜਾ-ਕਰਕਟ ਘਟਾਉਣ ਅਤੇ ਵੱਧ ਰੀਸਾਈਕਲ ਕਰਨ ਲਈ ਪ੍ਰੇਰਿਤ ਕਰਨ ਲਈ ਵਚਨਬੱਧ ਹਨ ਅਤੇ ਸਸਟੇਨੇਬਿਲਟੀ ਵਿਕਟੋਰੀਆ ਦੀ ਛੋਟੇ ਕੰਮ, ਵੱਡੇ ਪ੍ਰਭਾਵ ਮੁਹਿੰਮ ਲਈ ਰਾਜਦੂਤ ਦੀ ਭੂਮਿਕਾ ਨੂੰ ਸਵੀਕਾਰ ਕਰਨ ਲਈ ਉਤਸ਼ਾਹਿਤ ਸਨ।

"ਚਿਰ-ਟਿਕਾਊਤਾ ਲਈ ਜੋਸ਼ ਭਰਪੂਰ ਹਿਮਾਇਤੀ ਹੋਣ ਦੇ ਨਾਤੇ, ਮੈਂ ਖ਼ਾਸ ਤੌਰ 'ਤੇ ਇਸ ਗੱਲ ਵਿੱਚ ਦਿਲਚਸਪੀ ਰੱਖਦਾ ਹਾਂ ਕਿ ਵਿਕਟੋਰੀਆ ਦੇ ਲੋਕ ਸਾਡੇ ਵਾਤਾਵਰਣ ਦੀ ਬਿਹਤਰ ਸੁਰੱਖਿਆ ਲਈ ਕਿਵੇਂ ਮਿਲਕੇ ਕੰਮ ਕਰ ਸਕਦੇ ਹਨ ਅਤੇ ਨਤੀਜੇ ਵਜੋਂ, ਸਿਹਤਮੰਦ, ਪ੍ਰਫੁਲਿਤ ਹੋ ਰਹੇ ਭਾਈਚਾਰਿਆਂ ਦਾ ਸਮਰਥਨ ਕਰ ਸਕਦੇ ਹਨ।"

ਰਾਜਦੂਤ ਦੀ ਆਪਣੀ ਭੂਮਿਕਾ ਵਿੱਚ, ਹਰਪ੍ਰੀਤ ਜੀ ਨੇ ਸੁਨੇਹੇ ਸਾਂਝੇ ਕੀਤੇ ਜਿਵੇਂ ਕਿ ਰੀਸਾਈਕਲ ਕਰਨ ਵਾਲੀਆਂ ਚੀਜ਼ਾਂ ਨੂੰ ਕੂੜੇਦਾਨ ਵਿੱਚ ਖੁੱਲ੍ਹੇ ਸੁੱਟਣਾ ਕਿੰਨਾ ਮਹੱਤਵਪੂਰਨ ਹੈ ਨਾ ਕਿ ਲਿਫ਼ਾਫ਼ੇ ਵਿੱਚ ਪਾ ਕੇ ਉਸਨੇ ਪਰਿਵਾਰਾਂ, ਖ਼ਾਸ ਕਰਕੇ ਬੱਚਿਆਂ ਨੂੰ ਭੋਜਨ ਦੀ ਬਰਬਾਦੀ ਅਤੇ ਬਚੇ ਹੋਏ ਭੋਜਨ ਦੀ ਦੋਬਾਰਾ ਵਰਤੋਂ ਕਰਕੇ ਸੁਆਦੀ ਭੋਜਨ ਬਣਾਉਣ ਬਾਰੇ ਸਿਖਾਉਣ ਲਈ ਗੁਰਦੁਆਰੇ ਵਿੱਚ ਇੱਕ ਪ੍ਰੋਗਰਾਮ ਵੀ ਕੀਤਾ।

ਇਸਤੋਂ ਇਲਾਵਾ, ਹਰਪ੍ਰੀਤ ਜੀ ਨੇ 3 ਹੋਰ ਭਾਈਚਾਰਕ ਆਗੂਆਂ ਨਾਲ ਮਿਲਕੇ ਇੱਕ ਲੇਖ ਵੀ ਲਿਖਿਆ ਹੈ। ਉਹ ਉਹਨਾਂ ਵਿਲੱਖਣ ਸ਼ਕਤੀਆਂ ਅਤੇ ਚੁਣੌਤੀਆਂ ਦੀ ਪੜਚੋਲ ਕਰਦੇ ਹਨ ਜੋ ਬਹੁ-ਸੱਭਿਆਚਾਰਕ ਭਾਈਚਾਰਿਆਂ ਕੋਲ ਕੂੜਾ-ਕਰਕਟ ਨੂੰ ਘਟਾਉਣ ਅਤੇ ਵੱਧ ਚੀਜ਼ਾਂ ਰੀਸਾਈਕਲ ਕਰਨ ਲਈ ਹਨ। ਤੁਸੀਂ ਇਸ ਲੇਖ ਨੂੰ ਇੱਥੇ ਅੰਗਰੇਜ਼ੀ ਵਿੱਚ ਪੜ੍ਹ ਸਕਦੇ ਹੋ।

ਇੱਥੇ ਉਹਨਾਂ ਛੋਟੇ ਕੰਮਾਂ ਬਾਰੇ ਹੋਰ ਜਾਣੋ ਜੋ ਤੁਸੀਂ ਕੂੜੇ ਨੂੰ ਘਟਾਉਣ, ਵਧੇਰੇ ਰੀਸਾਈਕਲ ਕਰਨ ਅਤੇ ਵਾਤਾਵਰਣ 'ਤੇ ਵੱਡਾ ਪ੍ਰਭਾਵ ਪਾਉਣ ਲਈ ਕਰ ਸਕਦੇ ਹੋ।