ਆਪਣੇ ਰੀਸਾਈਕਲ ਕੀਤੇ ਜਾਣ ਵਾਲੇ ਕੂੜੇ ਨੂੰ ਕੂੜੇਦਾਨ ਵਿੱਚ ਖੁੱਲ੍ਹਾ ਸੁੱਟੋ, ਪਲਾਸਟਿਕ ਦੇ ਲਿਫਾਫਿਆਂ ਵਿੱਚ ਨਹੀਂ
ਤੁਹਾਡੇ ਰੀਸਾਈਕਲ ਕੀਤੇ ਜਾਣ ਵਾਲੇ ਕੂੜੇ ਨੂੰ ਕੂੜੇਦਾਨ ਵਿੱਚ ਖੁੱਲ੍ਹਾ ਕਿਉਂ ਸੁੱਟਣਾ ਚਾਹੀਦਾ ਹੈ
ਵਰਤਮਾਨ ਸਮੇਂ, 17% ਵਿਕਟੋਰੀਆ ਵਾਸੀ ਆਪਣੇ ਰੀਸਾਈਕਲ ਕੀਤੇ ਜਾਣ ਵਾਲੇ ਕੂੜੇ ਨੂੰ ਪਲਾਸਟਿਕ ਦੇ ਲਿਫਾਫਿਆਂ ਵਿੱਚ ਪਾ ਕੇ ਸੁੱਟਦੇ ਹਨ, ਜਿਸ ਨਾਲ ਇਹ ਘਰੇਲੂ ਰੀਸਾਈਕਲ ਵਾਲਾ ਕੂੜੇਦਾਨ ਬੁਰੀ ਤਰ੍ਹਾਂ ਦੂਸ਼ਿਤ ਹੋ ਜਾਂਦਾ ਹੈ।
ਦੂਸ਼ਿਤਤਾ ਉਦੋਂ ਵਾਪਰਦੀ ਹੈ ਜਦੋਂ ਉਹ ਚੀਜ਼ਾਂ ਜਿੰਨ੍ਹਾਂ ਨੂੰ ਦੋਬਾਰਾ ਨਹੀਂ ਵਰਤਿਆ ਜਾ ਸਕਦਾ, ਨੂੰ ਰੀਸਾਈਕਲ ਵਾਲੇ ਕੂੜੇਦਾਨ ਵਿੱਚ ਸੁੱਟਿਆ ਜਾਂਦਾ ਹੈ। ਇਹ ਗੈਰ-ਮੁੜ-ਵਰਤੋਂ ਯੋਗ ਚੀਜ਼ਾਂ, ਜਿੰਨ੍ਹਾਂ ਨੂੰ ਦੂਸ਼ਿਤ ਪਦਾਰਥ ਵੀ ਕਿਹਾ ਜਾਂਦਾ ਹੈ, ਰੀਸਾਈਕਲ ਕਰਨ ਦੀ ਕਾਰਵਾਈ ਨੂੰ ਅਤੇ ਨਵੇਂ ਉਤਪਾਦਾਂ ਵਿੱਚ ਬਦਲਣ ਤੋਂ ਰੋਕ ਸਕਦੀਆਂ ਹਨ।
ਪਲਾਸਟਿਕ ਦੇ ਲਿਫਾਫਿਆਂ ਵਿੱਚ ਪਾਈ ਦੋਬਾਰਾ ਵਰਤੋਂ ਯੋਗ ਸਮੱਗਰੀ ਨੂੰ ਮੁੜ-ਬਹਾਲੀ ਵਾਲੀਆਂ ਸੁਵਿਧਾਵਾਂ ਵਿਖੇ ਛਾਂਟਿਆ ਨਹੀਂ ਜਾ ਸਕਦਾ ਕਿਉਂਕਿ ਉਹ:
- ਮਸ਼ੀਨਾਂ ਵਿੱਚ ਫਸ ਕੇ ਸਾਜ਼ੋ-ਸਾਮਾਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ
- ਉਹਨਾਂ ਕਰਮਚਾਰੀਆਂ ਨੂੰ ਸਿਹਤ ਅਤੇ ਸੁਰੱਖਿਆ ਵਾਲਾ ਖਤਰਾ ਪੇਸ਼ ਕਰ ਸਕਦੇ ਹਨ ਜੋ ਦੋਬਾਰਾ ਵਰਤੋਂ ਯੋਗ ਸਮੱਗਰੀ ਨੂੰ ਛਾਂਟਦੇ ਹਨ ਕਿਉਂਕਿ ਲਿਫਾਫੇ ਵਿੱਚ ਸਮੱਗਰੀ ਦਿਖਾਈ ਨਹੀਂ ਦਿੰਦੀ ਅਤੇ ਇਸ ਵਿੱਚ ਤਿੱਖੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ।
ਰੀਸਾਈਕਲ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਖੁੱਲ੍ਹਾ ਸੁੱਟਣ ਦੇ ਲਾਭ
- ਚੀਜ਼ਾਂ ਨੂੰ ਛਾਂਟਿਆ ਅਤੇ ਇਹਨਾਂ ਉਪਰ ਕਾਰਵਾਈ ਕੀਤੀ ਜਾ ਸਕਦੀ ਹੈ
- ਜ਼ਿਆਦਾ ਚੀਜ਼ਾਂ ਨੂੰ ਨਵੇਂ ਉਤਪਾਦਾਂ ਵਿੱਚ ਬਦਲਿਆ ਜਾ ਸਕਦਾ ਹੈ (ਜਿਵੇਂ ਕਿ ਸੜਕਾਂ, ਫੁੱਟਪਾਥ, ਸ਼ੀਸ਼ੇ ਦੇ ਜਾਰ, ਪੌਦਿਆਂ ਵਾਲੇ ਗਮਲੇ ਅਤੇ ਬੈਂਚ)
- ਨਵੇਂ ਜਾਂ ਕੱਚੇ ਮਾਲ ਤੋਂ ਵਾਤਾਵਰਣ ਦੇ ਪ੍ਰਭਾਵਾਂ ਨੂੰ ਘਟਾਇਆ ਜਾਂਦਾ ਹੈ
ਰੀਸਾਈਕਲ ਕਰਨ ਲਈ ਸੁਝਾਅ
ਆਪਣੀ ਦੋਬਾਰਾ ਵਰਤੋਂ ਯੋਗ ਸਮੱਗਰੀ ਨੂੰ ਟੋਕਰੀ, ਪਲਾਸਟਿਕ ਦੇ ਟੱਬ ਜਾਂ ਗੱਤੇ ਦੇ ਡੱਬੇ ਵਿੱਚ ਇਕੱਠਾ ਕਰੋ
ਇਕ ਵਾਰ ਭਰ ਜਾਣ ਤੋਂ ਬਾਅਦ, ਸਮੱਗਰੀ ਨੂੰ ਆਪਣੇ ਘਰੇਲੂ ਰੀਸਾਈਕਲ ਵਾਲੇ ਕੂੜੇਦਾਨ ਵਿੱਚ ਸੁੱਟੋ ਤਾਂ ਜੋ ਸਾਰੀਆਂ ਚੀਜ਼ਾਂ ਵੱਖਰੇ-ਵੱਖਰੇ ਤੌਰ 'ਤੇ ਜਾ ਸਕਣ।
ਆਪਣੀ ਕੌਂਸਲ ਕੋਲੋਂ ਪਤਾ ਕਰੋ ਕਿ ਕੀ ਰੀਸਾਈਕਲ ਕੀਤਾ ਜਾ ਸਕਦਾ ਹੈ
ਹਰੇਕ ਕੌਂਸਲ ਵੱਖਰੇ ਤਰੀਕੇ ਨਾਲ ਰੀਸਾਈਕਲ ਕਰਦੀ ਹੈ, ਇਸ ਲਈ ਇਹ ਜਾਣਨਾ ਮਹੱਤਵਪੂਰਣ ਹੈ ਕਿ ਤੁਹਾਡੀ ਕੌਂਸਲ ਕੀ ਸਵੀਕਾਰ ਕਰ ਸਕਦੀ ਹੈ। ਇਸ ਨੂੰ ਲੱਭਣ ਦਾ ਸਭ ਤੋਂ ਸੌਖਾ ਤਰੀਕਾ ਹੈ ਤੁਹਾਡੀ ਕੌਂਸਲ ਦੀ ਕੂੜੇ ਅਤੇ ਰੀਸਾਈਕਲ ਕਰਨ ਬਾਰੇ ਸਲਾਹ ਦੀ ਜਾਂਚ ਕਰਨਾ।
ਕੁਝ ਚੀਜ਼ਾਂ ਜੋ ਰੀਸਾਈਕਲ ਵਾਲੇ ਕੂੜੇਦਾਨ ਵਾਸਤੇ ਨਹੀਂ ਹਨ, ਪਰ ਇਹਨਾਂ ਨੂੰ ਅਜੇ ਵੀ ਮੁੜ ਵਰਤਿਆ ਜਾ ਸਕਦਾ ਹੈ
ਬਹੁਤ ਸਾਰੀਆਂ ਚੀਜ਼ਾਂ ਨੂੰ ਅਜੇ ਵੀ ਰੀਸਾਈਕਲ ਕੀਤਾ ਜਾ ਸਕਦਾ ਹੈ ਭਾਂਵੇਂ ਉਹ ਘਰ ਵਿੱਚਲੇ ਤੁਹਾਡੇ ਰੀਸਾਈਕਲ ਵਾਲੇ ਕੂੜੇਦਾਨ ਵਿੱਚ ਨਾ ਪੈ ਸਕਣ।
ਪਤਾ ਕਰੋ ਕਿ ਤੁਸੀਂ ਘਰੇਲੂ ਕੂੜੇ ਦੀਆਂ ਚੀਜ਼ਾਂ ਨੂੰ ਕਿੱਥੇ ਸੁੱਟ ਸਕਦੇ ਹੋ ਜੋ ਤੁਹਾਡੀ ਰੀਸਾਈਕਲ ਵਾਲੇ ਜਾਂ ਕੂੜੇ ਵਾਲੇ ਕੂੜੇਦਾਨ ਵਿੱਚ ਨਹੀਂ ਪੈ ਸਕਦੀਆਂ।
ਵਿਕਟੋਰੀਆ ਵਿੱਚ ਰੀਸਾਈਕਲ ਕਰਨ ਵਿੱਚ ਸੁਧਾਰ ਹੋ ਰਿਹਾ ਹੈ
ਪੂਰੇ ਆਸਟ੍ਰੇਲੀਆ ਅਤੇ ਦੁਨੀਆਂ ਭਰ ਵਿੱਚ, ਸਰਕਾਰਾਂ ਇਸ ਗੱਲ ਨਾਲ ਜੂਝ ਰਹੀਆਂ ਹਨ ਕਿ ਕੂੜੇ ਨੂੰ ਘੱਟ ਕਿਵੇਂ ਕਰਨਾ ਹੈ ਅਤੇ ਵਧੇਰੇ ਰੀਸਾਈਕਲ ਕਿਵੇਂ ਕਰਨਾ ਹੈ। ਇਹ ਵੱਡੀ, ਗੁੰਝਲਦਾਰ ਸਮੱਸਿਆ ਹੈ ਅਤੇ ਇਸ ਦਾ ਕੋਈ ਆਸਾਨ, ਤੇਜ਼ ਹੱਲ ਨਹੀਂ ਹੈ।
2020 ਵਿੱਚ, ਵਿਕਟੋਰੀਆ ਦੀ ਸਰਕਾਰ ਨੇ ਰੀਸਾਈਕਲਿੰਗ ਵਿਕਟੋਰੀਆ: ਨਵੀਂ ਆਰਥਿਕਤਾ ਜਾਰੀ ਕੀਤੀ ਸੀ, ਘੁੰਮਦੀ ਹੋਈ ਆਰਥਿਕਤਾ ਤਿਆਰ ਕਰਨ ਲਈ ਸਾਡੇ ਰੀਸਾਈਕਲ ਵਾਲੇ ਖੇਤਰ ਨੂੰ ਬੁਨਿਆਦੀ ਤੌਰ 'ਤੇ ਬਦਲਣ ਲਈ 380 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਹੈ। ਇਹ ਮੁਹਿੰਮ ਕੂੜੇ ਨੂੰ ਘਟਾਉਣ ਅਤੇ ਸਾਡੇ ਸਰੋਤਾਂ ਦੀ ਵਧੇਰੇ ਵਧੀਆ ਵਰਤੋਂ ਕਰਨ ਲਈ ਰੀਸਾਈਕਲਿੰਗ ਵਿਕਟੋਰੀਆ ਪ੍ਰੋਗਰਾਮ ਦਾ ਹਿੱਸਾ ਹੈ।